Tim Hudak

Tim Hudak, MPP
Ontario PC Caucus Leader

ਆਂਟੇਰੀਓ ਦੇ ਪਿਆਰੇ ਪਰਿਵਾਰ :

ਮੈਂ ਸਾਡੇ ਮਹਾਨ ਪ੍ਰਾਂਤ ਆਂਟੇਰੀਓ ਦੇ ਭਵਿੱਖ ਬਾਰੇ ਤੁਹਾਡੇ ਵਿਚਾਰ ਤੇ ਰਾਵਾਂ ਜਾਣਨ ਲਈ ਲਿਖ ਰਿਹਾ ਹਾਂ l ਆਂਟੇਰੀਓ ਦੀ ਧਰਤੀ ਅਤੇ ਲੋਕਾਂ ਅੰਦਰ ਭਾਰੀ ਸੰਭਾਵਨਾਵਾਂ ਮੌਜੂਦ ਹਨ l ਪਰ ਅੱਜ ਜਿਸ ਰਸਤੇ ਤੇ ਆਂਟੇਰੀਓ ਚਲ ਰਿਹਾ ਹੈ ਮੈਨੂ ਉਸਦੀ ਚਿੰਤਾ ਹੈ l

ਜਦੋਂ ਵੀ ਮੈਂ ਆਂਟੇਰੀਓ ਵਿਚ ਸਫ਼ਰ ਕਰਦਾ ਹਾਂ, ਸਖ਼ਤ ਮਿਹਨਤ ਕਰਦੇ ਪਰਿਵਾਰਾਂ ਨਾਲ ਗੱਲ ਕਰਦਾ ਹਾਂ ਤਾਂ ਉਹ ਮੈਨੂੰ ਦਸਦੇ ਹਨ ਕਿ ਉਹ ਗੁਜ਼ਾਰਾ ਕਰਨ ਲਈ ਸੰਘਰਸ਼ ਕਰ ਰਹੇ ਹਨ ਅਤੇ ਸਰਕਾਰ ਨੂੰ ਸਾਰੇ ਟੈਕਸ ਭਰਨ ਦੇ ਬਾਵਜੂਦ ਵੀ ਸਰਕਾਰ ਹੁਣ ਉਹਨਾਂ ਲਈ ਕੰਮ ਨਹੀਂ ਕਰ ਰਹੀ l

ਮੇਰਾ ਵਿਸ਼ਵਾਸ ਹੈ ਕਿ ਸਾਡੇ ਪ੍ਰਾਂਤ ਦੇ ਭਵਿੱਖ ਅਤੇ ਅਸੀਂ ਅੱਗੇ ਕਿਵੇਂ ਵਧ ਸਕਦੇ ਹਾਂ ਇਸ ਬਾਰੇ ਸਭ ਤੋਂ ਵਧੀਆ ਮਸ਼ਵਰੇ ਤੁਹਾਡੇ ਜਿਹੇ ਪਰਿਵਾਰਾਂ ਕੋਲੋਂ ਮਿਲਦੇ ਹਨ l ਇਹੀ ਕਾਰਨ ਹੈ ਕਿ ਮੈਂ ਤੁਹਾਡੀ ਰਾਏ ਚਾਹੁੰਦਾ ਹਾਂ ਕਿ ਅਸੀਂ ਤੁਹਾਨੂੰ ਟੈਕਸ ਵਿੱਚ ਕਿਵੇਂ ਰਾਹਤ ਦੇ ਸਕਦੇ ਹਾਂ, ਸਰਕਾਰ ਦਾ ਧਿਆਨ ਅਜਿਹੀਆਂ ਸੇਵਾਵਾਂ ਉੱਤੇ ਕਿਵੇਂ ਕੇਂਦਰਤ ਕਰ ਸਕਦੇ ਹਾਂ ਜੋ ਬਹੁਤ ਅਹਿਮ ਹੋਣ ਅਤੇ ਪ੍ਰਾਈਵੇਟ ਸੈਕਟਰ ਵਿੱਚ ਚੰਗੀਆ ਨੌਕਰੀਆਂ ਪੈਦਾ ਕਰ ਸਕਦੀਆਂ ਹੋਣ l

ਸ਼ੁਭ ਇਛਾਵਾਂ ਸਹਿਤ,

Tim's Signature

Have Your Say Ontario